Skip to main content
U.S. flag

An official website of the United States government

Here’s how you know

Dot gov

Official websites use .gov
A .gov website belongs to an official government organization in the United States.

HTTPS

Secure .gov websites use HTTPS
A lock (LockA locked padlock) or https:// means you’ve safely connected to the .gov website. Share sensitive information only on official, secure websites.

  • About HHS
  • Programs & Services
  • Grants & Contracts
  • Laws & Regulations
  • Radical Transparency
  • Big Wins
Breadcrumb
  1. Home
  2. Civil Rights Home
  3. For Individuals
  4. Special Topics in Civil Rights
  5. ਤੱਥ ਸ਼ੀਟ: ਮਰੀਜ਼ਾਂ ਅਤੇ ਮਨੁੱਖੀ ਸੇਵਾਵਾਂ ਉਪਭੋਗਤਾਵਾਂ ਨੂੰ ਉਨ੍ਹਾਂ ਨਾਲ ਵੰਸ਼ ਜਾਂ ਨਸਲੀ ਅਧਾਰ ‘ਤੇ ਹੋਣ ਵਾਲੇ ਭੇਦ-ਭਾਵ ਤੋਂ ਬਚਾਉਣ
  • Civil Rights for Individuals and Advocates
    • Race, Color, National Origin
    • Disability
      • Section 504
    • Age Discrimination
    • Sex Discrimination & Harassment
    • Title IX
    • Section 1557
      • Civil Rights FAQs
      • Fact Sheets
    • Hill-Burton
    • Section 1553
    • Special Topics
      • Reproductive Health Care
      • Civil Rights and Opioids
      • Child Welfare
      • Community Living and Olmstead
      • Effective Communication in Hospitals
      • Emergency Preparedness and Response
      • Health Disparities
      • HIV/AIDS
      • Limited English Proficiency (LEP)
      • National Origin Discrimination
      • Shared Ancestry or Ethnic Characteristics Discrimination
      • Environmental Justice
      • Sex-Based Harassment
      • Temporary Assistance for Needy Families (TANF)
    • HHS Nondiscrimination Notice
  • English
  • العربية‏ (Arabic)
  • עִברִית (Hebrew)
  • ਪੰਜਾਬੀ (Punjabi)
  • Español (Spanish)
  • اُردو‏ (Urdu)
  • יידיש (Yiddish)

ਤੱਥ ਸ਼ੀਟ: ਮਰੀਜ਼ਾਂ ਅਤੇ ਮਨੁੱਖੀ ਸੇਵਾਵਾਂ ਉਪਭੋਗਤਾਵਾਂ ਨੂੰ ਉਨ੍ਹਾਂ ਨਾਲ ਵੰਸ਼ ਜਾਂ ਨਸਲੀ ਅਧਾਰ ‘ਤੇ ਹੋਣ ਵਾਲੇ ਭੇਦ-ਭਾਵ ਤੋਂ ਬਚਾਉਣ

ਸੰਯੁਕਤ ਰਾਜ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ (ਐੱਚਐੱਚਐੱਸ) ਦੇ ਨਾਗਰਿਕ ਅਧਿਕਾਰ ਦਫ਼ਤਰ (ਓਸੀਆਰ) ਨੇ ਨਾਗਰਿਕਾਂ ਦੇ ਅਧਿਕਾਰਾਂ ਸਬੰਧੀ ਕਈ ਭੇਦ-ਭਾਵ ਵਿਰੋਧੀ ਕਾਨੂੰਨ ਲਾਗੂ ਕੀਤੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ, ਪਰ ਇਨ੍ਹਾਂ ਤੱਕ ਹੀ ਸੀਮਿਤ ਨਹੀਂ, ਨਾਗਰਿਕ ਅਧਿਕਾਰ ਐਕਟ 1964 ਦਾ ਬਾਬ 6 ਅਤੇ ਇਸ ਅਧੀਨ ਲਾਗੂ ਕਾਨੂੰਨ (ਬਾਬ 6)1, ਜੋ ਵਿਭਾਗ ਤੋਂ ਅਤੇ ਮਰੀਜ਼ ਸੁਰੱਖਿਆ ਅਤੇ ਕਿਫ਼ਾਇਤੀ ਇਲਾਜ ਐਕਟ ਦੇ ਭਾਗ 1557 ਅਤੇ ਇਸ ਦੇ ਲਾਗੂ ਨਿਯਮਾਂ (ਭਾਗ 1557) ਅਧੀਨ ਫੈਡਰਲ ਆਰਥਿਕ ਸਹਾਇਤਾ ਪ੍ਰਾਪਤ ਕਰਨ ਵਾਲੇ ਹਰ ਪ੍ਰੋਗਰਾਮ ਅਤੇ ਕਾਰਜ ਵਿੱਚ ਨਸਲ, ਰੰਗ ਜਾਂ ਮੂਲ ਰਾਸ਼ਟਰ ਦੇ ਅਧਾਰ ‘ਤੇ ਹੋਣ ਵਾਲੇ ਭੇਦ-ਭਾਵ ਤੋਂ ਵਰਜਦਾ ਹੈ, ਇਸ ਅਧੀਨ ਕਵਰਡ ਸਿਹਤ ਪ੍ਰੋਗਰਾਮਾਂ ਅਤੇ ਕਾਰਜਾਂ ਵਿੱਚ ਹੋਰਨਾ ਕਿਸਮ ਦੇ ਭੇਦ-ਭਾਵ ਵੀ ਵਰਜਿਤ ਹਨ, ਇਨ੍ਹਾਂ ਵਿੱਚ ਸ਼ਾਮਲ ਹਨ, ਪਰ ਇਨ੍ਹਾਂ ਤੱਕ ਹੀ ਸੀਮਿਤ ਨਹੀਂ, ਨਸਲ, ਰੰਗ ਜਾਂ ਮੂਲ ਰਾਸ਼ਟਰ ਦੇ ਅਧਾਰ ‘ਤੇ ਹੋਣ ਵਾਲੇ ਭੇਦ-ਭਾਵ।2 ਇਹ ਕਿਤਾਬਚਾ ਇਹ ਜਾਣਕਾਰੀ ਪ੍ਰਦਾਨ ਕਰਦਾ ਹੈ ਕਿ ਇਹ ਕਾਨੂੰਨ ਕਿਸ ਤਰ੍ਹਾਂ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ ਜੋ ਯਹੂਦੀ, ਈਸਾਈ, ਮੁਸਲਮਾਨ, ਸਿੱਖ, ਹਿੰਦੂ, ਬੋਧੀ ਜਾਂ ਕਿਸੇ ਹੋਰ ਧਰਮ ਨਾਲ ਸਬੰਧਿਤ ਹਨ ਜਾਂ ਜਿਨ੍ਹਾਂ ਨੂੰ ਅਜਿਹਾ ਸਮਝਿਆ ਜਾਂਦਾ ਹੈ। 

ਵੰਸ਼ ਜਾਂ ਨਸਲ ਅਧਾਰਿਤ ਗੈਰ-ਕਾਨੂੰਨੀ ਭੇਦ-ਭਾਵ ਤੋਂ ਕਿਹੜੇ ਫੈਡਰਲ ਕਾਨੂੰਨ ਲੋਕਾਂ ਨੂੰ ਬਚਾਉਂਦੇ ਹਨ?

ਬਾਬ 6 ਅਤੇ ਭਾਗ 1557 ਅਧੀਨ ਆਉਂਦੀ ਨਸਲ, ਰੰਗ ਜਾਂ ਮੂਲ ਰਾਸ਼ਟਰ ਦੇ ਅਧਾਰ ‘ਤੇ ਹੋਣ ਵਾਲੇ ਭੇਦਭਾਵ ਤੋਂ ਸੁਰੱਖਿਆ, ਉਨ੍ਹਾਂ ਲੋਕਾਂ ਨੂੰ ਵੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੂੰ ਉਤਪੀੜਨ ਸਹਿਤ ਭੇਦ-ਭਾਵ ਦਾ ਸਾਹਮਣਾ ਕਰਨਾ ਕਰਨਾ ਪੈਂਦਾ ਹੈ, ਜਿਨ੍ਹਾਂ ਦਾ ਅਧਾਰ ਹੈ ਉਨ੍ਹਾਂ ਦਾ: (i) ਖ਼ਾਸ ਵੰਸ਼ ਜਾਂ ਨਸਲ ਨਾਲ ਸਬੰਧਿਤ ਹੋਣਾ ਜਾਂ ਅਜਿਹਾ ਸਮਝਿਆ ਜਾਣਾ; ਜਾਂ (ii) ਕਿਸੇ ਅਜਿਹੇ ਵਿੱਚ ਰਹਿਣਾ ਜਾਂ ਉਸ ਦੀ ਨਾਗਰਿਕਤਾ ਜਿੱਥੇ ਕਿਸੇ ਖ਼ਾਸ ਧਰਮ ਦੀ ਬਹੁ-ਗਿਣਤੀ ਜਾਂ ਧਾਰਮਿਕ ਪਛਾਣ ਹੋਵੇ।

ਬਾਬ 6 ਅਤੇ ਭਾਗ 1557 ਹਰ ਵਿਅਕਤੀ ਵਿਰੁੱਧ ਭੇਦ-ਭਾਵ ਨੂੰ ਵਰਜਦਾ ਹੈ, ਇਸ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜੋ ਯਹੂਦੀ, ਈਸਾਈ, ਮੁਸਲਮਾਨ, ਸਿੱਖ, ਹਿੰਦੂ, ਬੋਧੀ ਜਾਂ ਕਿਸੇ ਹੋਰ ਧਰਮ ਨਾਲ ਸਬੰਧਿਤ ਹਨ ਜਾਂ ਜਿਨ੍ਹਾਂ ਨੂੰ ਅਜਿਹਾ ਸਮਝਿਆ ਜਾਂਦਾ ਹੈ, ਜੇ ਉਨ੍ਹਾਂ ਨਾਲ ਉਨ੍ਹਾਂ ਦੇ ਵੰਸ਼ ਜਾਂ ਨਸਲ ਦੇ ਅਧਾਰ ‘ਤੇ ਭੇਦ-ਭਾਵ ਹੁੰਦਾ ਹੈ।

ਉਨ੍ਹਾਂ ਘਟਨਾਵਾਂ ਦੀਆਂ ਉਦਾਹਰਨਾਂ, ਜੋ, ਸਬੂਤਾਂ ਅਤੇ ਹਾਲਾਤਾਂ ਦੇ ਅਧਾਰ ‘ਤੇ, ਬਾਬ 6 ਅਤੇ ਭਾਗ 1557 ਅਧੀਨ, ਚਿੰਤਾ ਦਾ ਵਿਸ਼ਾ ਹੋ ਸਕਦੀਆਂ ਹਨ

  • ਕਿਸੇ ਇਰਾਕੀ ਮੈਡੀਕਲ ਰੈਜ਼ੀਡੈਂਟ ਨੂੰ ਕੋਈ ਹਸਪਤਾਲ ਅਮਲਾ ਜਾਂ ਸਹੂਲਤ ਪ੍ਰਦਾਨ ਕਰਨ ਤੋਂ ਮਨ੍ਹਾ ਕਰਦਾ ਹੈ ਕਿਉਂਕਿ ਉਸ ਦਾ ਲਹਿਜ਼ਾ ਵਿਦੇਸ਼ੀ ਹੈ ਅਤੇ ਉਸ ਨੇ ਆਪਣੇ ਰਿਵਾਜ਼ ਅਨੁਸਾਰ ਸਿਰ ਉੱਤੇ ਸਕਾਫ਼ ਪਾਇਆ ਹੈ।
  • ਐਮਰਜੈਂਸੀ ਕਮਰੇ ਵਿੱਚ ਦਾਖ਼ਲ ਕੋਈ ਮਰੀਜ਼ ਇਹ ਬੇਨਤੀ ਕਰਦਾ ਹੈ ਕਿ ਹਸਪਤਾਲ ਉਸ ਦਾ ਡਾਕਟਰ ਬਦਲੇ ਕਿਉਂਕਿ ਸਬੰਧਿਤ ਡਾਕਟਰ ਦਾ ਉਪਨਾਮ ਯਹੂਦੀ ਧਰਮ ਅਤੇ ਇਜ਼ਰਾਈਲ ਨਾਲ ਸਬੰਧਿਤ ਹੈ ਅਤੇ ਹਸਪਤਾਲ ਅਜਿਹੀ ਬੇਨਤੀ ਮੰਨ ਲੈਂਦਾ ਹੈ।
  • ਲੰਮਾ ਸਮਾਂ ਇੰਤਜ਼ਾਰ ਕਰਵਾਉਣ ਸਹਿਤ ਕੋਈ ਮਾਨਸਿਕ ਸਿਹਤ ਕੇਂਦਰ ਲਗਾਤਾਰ ਕਿਸੇ ਖ਼ਾਸ ਵਿਅਕਤੀ ਨੂੰ ਘਟੀਆ ਸੇਵਾਵਾਂ ਪ੍ਰਦਾਨ ਕਰਦਾ ਹੈ ਕਿਉਂਕਿ ਸਬੰਧਿਤ ਵਿਅਕਤੀ ਦਾ ਧਾਰਮਿਕ ਪਹਿਰਾਵਾ ਵੇਖ ਕੇ ਕੇਂਦਰ ਨੂੰ ਲੱਗਦਾ ਹੈ ਕਿ ਉਹ ਵਿਦੇਸ਼ੀ ਹੈ।

ਵਾਧੂ ਸੁਰੱਖਿਆ

ਓਸੀਆਰ ਨੇ ਕਈ ਹੋਰ ਫੈਡਰਲ ਕਾਨੂੰਨ ਵੀ ਲਾਗੂ ਕੀਤੇ ਹਨ ਜੋ ਕਿਸੇ ਖ਼ਾਸ ਮਾਮਲੇ ਵਿੱਚ ਧਾਰਮਿਕ ਭੇਦ-ਭਾਵ ਤੋਂ ਵੀ ਵਰਜਦੇ ਹਨ, ਜਿਨ੍ਹਾਂ ਵਿੱਚ ਹੇਠ ਲਿਖੇ ਮਾਮਲੇ ਵੀ ਸ਼ਾਮਲ ਹਨ:

  • ਸਮਾਜਿਕ ਸੁਰੱਖਿਆ ਐਕਟ ਭਾਗ 508 ਅਧੀਨ ਜੱਚਾ ਅਤੇ ਬੱਚਾ ਸਿਹਤ ਸੇਵਾਵਾਂ ਬਲਾਕ ਗਰਾਂਟ (42 ਯੂਐੱਸਸੀ § 708) ਦੇ ਮਾਮਲੇ ਵਿੱਚ ਉਮਰ, ਨਸਲ, ਰੰਗ, ਮੂਲ ਰਾਸ਼ਟਰ, ਵਿਕਲਾਂਗਤਾ, ਲਿੰਗ ਜਾਂ ਧਰਮ ਅਧਾਰਿਤ ਭੇਦ-ਭਾਵ ਵਰਜਿਤ ਹੈ।
  • ਜਨਤਕ ਸਿਹਤ ਸੇਵਾ ਐਕਟ ਭਾਗ 533 ਅਧੀਨ ਪ੍ਰੋਜੈਕਟਸ ਫ਼ਾਰ ਅਸਿਸਟੈਂਸ ਇਨ ਟ੍ਰਾਂਜ਼ੀਸ਼ਨ ਫ੍ਰਾਮ ਹੋਮਲੇੱਸਨੈੱਸ (42 ਯੂਐੱਸਸੀ § 290ਸੀਸੀ -33) ਦੇ ਮਾਮਲੇ ਵਿੱਚ ਉਮਰ, ਨਸਲ, ਰੰਗ, ਮੂਲ ਰਾਸ਼ਟਰ, ਵਿਕਲਾਂਗਤਾ, ਲਿੰਗ ਜਾਂ ਧਰਮ ਅਧਾਰਿਤ ਭੇਦ-ਭਾਵ ਵਰਜਿਤ ਹੈ।
  • ਜਨਤਕ ਸਿਹਤ ਸੇਵਾ ਐਕਟ ਭਾਗ 1908 ਅਧੀਨ ਸਿਹਤ ਨਿਵਾਰਕ ਅਤੇ ਸਿਹਤ ਸੇਵਾਵਾਂ ਬਲਾਕ ਗਰਾਂਟ (42 ਯੂਐਸਸੀ §300ਡਬਲਿਊ-7) ਵੱਲੋਂ ਫੰਡਿਡ ਪ੍ਰੋਗਰਾਮਾਂ, ਸੇਵਾਵਾਂ ਅਤੇ ਕਾਰਜਾਂ ਦੇ ਮਾਮਲੇ ਵਿੱਚ ਉਮਰ, ਨਸਲ, ਰੰਗ, ਮੂਲ ਰਾਸ਼ਟਰ, ਵਿਕਲਾਂਗਤਾ, ਲਿੰਗ ਜਾਂ ਧਰਮ ਅਧਾਰਿਤ ਭੇਦ-ਭਾਵ ਵਰਜਿਤ ਹੈ।
  • ਜਨਤਕ ਸਿਹਤ ਸੇਵਾ ਐਕਟ ਭਾਗ 1947 ਅਧੀਨ ਭਾਈਚਾਰਕ ਮਾਨਸਿਕ ਸਿਹਤ ਸੇਵਾਵਾਂ ਬਲਾਕ ਗਰਾਂਟ ਅਤੇ ਪਦਾਰਥਾਂ ਦੀ ਦੁਰਵਰਤੋਂ ਸਬੰਧੀ ਰੋਕਥਾਮ ਅਤੇ ਇਲਾਜ ਬਲਾਕ ਗਰਾਂਟ (42 ਯੂਐਸਸੀ §300ਐਕਸ-57) ਵੱਲੋਂ ਫੰਡਿਡ ਪ੍ਰੋਗਰਾਮਾਂ, ਸੇਵਾਵਾਂ ਅਤੇ ਕਾਰਜਾਂ ਦੇ ਮਾਮਲੇ ਵਿੱਚ ਉਮਰ, ਨਸਲ, ਰੰਗ, ਮੂਲ ਰਾਸ਼ਟਰ, ਵਿਕਲਾਂਗਤਾ, ਲਿੰਗ ਜਾਂ ਧਰਮ ਅਧਾਰਿਤ ਭੇਦ-ਭਾਵ ਵਰਜਿਤ ਹੈ।
  • ਘਰੇਲੂ ਹਿੰਸਾ ਰੋਕਥਾਮ ਅਤੇ ਸੇਵਾਵਾਂ ਐਕਟ ਅਧੀਨ ਇਸ ਐਕਟ (42 ਯੂਐੱਸਸੀ § 10406) ਵੱਲੋਂ ਫੰਡਿਡ ਪ੍ਰੋਗਰਾਮਾਂ, ਸੇਵਾਵਾਂ ਅਤੇ ਕਾਰਜਾਂ ਦੇ ਮਾਮਲੇ ਵਿੱਚ, ਨਸਲ, ਰੰਗ, ਮੂਲ ਰਾਸ਼ਟਰ, ਵਿਕਲਾਂਗਤਾ, ਲਿੰਗ ਜਾਂ ਧਰਮ ਅਧਾਰਿਤ ਭੇਦ-ਭਾਵ ਵਰਜਿਤ ਹੈ।
  • ਸੰਚਾਰ ਐਕਟ 1934, ਜਿਸ ਵਿੱਚ ਰੋਜ਼ਗਾਰ ਦੇ ਬਰਾਬਰ ਮੌਕਿਆਂ ਦੀ ਮੱਦਾਂ ਤਹਿਤ ਤਬਦੀਲੀ ਕੀਤੀ ਗਈ, ਅਧੀਨ ਫੈਡਰਲ ਸਰਕਾਰ ਵੱਲੋਂ ਫੰਡਿਡ ਕੋਈ ਵੀ ਜਨਤਕ ਟੈਲੀਕਮਿਊਨੀਕੇਸ਼ਨ ਅਦਾਰਾ (47 ਯੂਐੱਸਸੀ § 398) ਨੌਕਰੀ ਦੇ ਦੇਣ ਲੱਗਿਆਂ ਉਮਰ, ਨਸਲ, ਰੰਗ, ਮੂਲ ਰਾਸ਼ਟਰ, ਵਿਕਲਾਂਗਤਾ, ਲਿੰਗ ਦੇ ਅਧਾਰ ‘ਤੇ ਭੇਦ-ਭਾਵ ਨਹੀਂ ਕਰ ਸਕਦਾ।
  • ਮਰੀਜ਼ਾਂ ਦੇ ਮੁਲਾਕਾਤੀ ਹੱਕਾਂ ਅਧੀਨ ਮੈਡੀਕੇਅਰ ਅਤੇ ਮੈਡੀਕੇਡ ਫੰਡਿਡ ਹਸਪਤਾਲਾਂ ਅਤੇ ਲੰਮੇ ਸਮੇਂ ਤੱਕ ਮਰੀਜ਼ ਨੂੰ ਦਾਖ਼ਲ ਰੱਖਣ ਵਾਲੇ ਕੇਂਦਰਾਂ ਵਿੱਚ (42 ਸੀ ਐੱਫ਼ਆਰ § 482.13(ਐੱਚ), 42 ਸੀ ਐੱਫ਼ਆਰ § 483.10(ਐੱਫ਼)(4)(ਛੇ)(ਸੀ)) ਮਰੀਜ਼ਾਂ ਨਾਲ ਧਰਮ ਦੇ ਅਧਾਰ ‘ਤੇ ਭੇਦ-ਭਾਵ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਘਟਨਾਵਾਂ ਦੀਆਂ ਉਦਾਹਰਨਾਂ, ਜੋ ਖ਼ਾਸ ਸਬੂਤਾਂ ਅਤੇ ਹਾਲਾਤਾਂ ਦੇ ਅਧਾਰ ‘ਤੇ, ਚਿੰਤਾ ਪੈਦਾ ਕਰ ਸਕਦੀਆਂ ਹਨ:

  • ਐੱਚਐੱਚਐੱਸ ਵੱਲੋਂ ਫ਼ੰਡਿਡ ਕੋਈ ਗੈਰ-ਮੁਨਾਫ਼ਾ ਸਿਹਤ ਕਲੀਨਿਕ ਕਿਸੇ ਅਜਿਹੇ ਵਿਅਕਤੀ ਨੂੰ ਮੁੱਢਲੀ ਸਿਹਤ ਸੇਵਾ ਦੇਣ ਤੋਂ ਇਨਕਾਰ ਕਰੇ ਜੋ ਆਪਣੇ ਆਪ ਨੂੰ ਜਿਹੋਵਾਜ਼ ਵਿਟਨੈੱਸ ਨਾਲ ਸਬੰਧਿਤ ਕਹੇ।
  • ਕੋਈ ਨਰਸਿੰਗ ਹੋਮ ਆਪਣੇ ਸਟਾਫ਼ ਨੂੰ ਕਿਸੇ ਮਰੀਜ਼ ਦੀਆਂ ਅਜਿਹੀਆਂ ਚੀਜ਼ਾਂ ਨਸ਼ਟ ਕਰਨ ਦੀ ਆਗਿਆ ਦੇਵੇ ਜੋ ਕੁਝ ਖ਼ਾਸ ਧਾਰਮਿਕ ਤਸਵੀਰਾਂ ਦਰਸਾਉਂਦੀਆਂ ਹੋਣ।  
  • ਕਿਸੇ ਹਸਪਤਾਲ ਦਾ ਅਮਲਾ ਕਿਸੇ ਮਰੀਜ਼ ਦਾ ਇਲਾਜ ਕਰਨ ਵਿੱਚ ਇਸ ਲਈ ਦੇਰ ਕਰੇ ਕਿਉਂਕਿ ਸਬੰਧਿਤ ਮਰੀਜ਼ ਨੇ ਆਪਣੇ ਗਲੇ ਵਿੱਚ ਕੋਈ ਖ਼ਾਸ ਧਾਰਮਿਕ ਨੈੱਕਲੇਸ ਪਾਇਆ ਹੈ।
  • ਦੇਰ ਤੱਕ ਦਾਖ਼ਲ ਰੱਖਣ ਵਾਲਾ ਕੋਈ ਕੇਂਦਰ ਕਿਸੇ ਖ਼ਾਸ ਧਰਮ ਦੇ ਲੋਕਾਂ ਉੱਤੇ ਕਿਸੇ ਦੂਸਰੇ ਧਰਮ ਦੇ ਲੋਕਾਂ ਦੇ ਮੁਕਾਬਲੇ ਕਿਸੇ ਧਾਰਮਿਕ ਹਸਤੀ ਨਾਲ ਮੁਲਾਕਾਤ ਦੇ ਸਬੰਧ ਵਿੱਚ ਜ਼ਿਆਦਾ ਪਾਬੰਦੀਆਂ ਲਾਉਂਦਾ ਹੈ।

ਜੇ ਕਿਸੇ ਵਿਅਕਤੀ ਨਾਲ ਵੰਸ਼ ਜਾਂ ਨਸਲ ਅਧਾਰਿਤ ਭੇਦ-ਭਾਵ ਹੁੰਦਾ ਹੈ ਤਾਂ ਉਸ ਕੀ ਕਰ ਸਕਦਾ ਹੈ?

ਜੇ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਨਾਲ ਉਸ ਦੀ ਨਸਲ, ਰੰਗ ਜਾਂ ਰਾਸ਼ਟਰੀ ਮੂਲ ਦੇ ਅਧਾਰ ‘ਤੇ ਭੇਦ-ਭਾਵ ਹੋਇਆ ਹੈ ਤਾਂ ਅਜਿਹਾ ਵਿਅਕਤੀ ਓਸੀਆਰ ਕੋਲ ਭੇਦ-ਭਾਵ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਸ਼ਿਕਾਇਤ ਦਰਜ ਕਰਵਾਉਣ ਲਈ, ਜਾਓ: https://www.hhs.gov/civil-rights/filing-a-complaint/index.html.

ਵਾਧੂ ਵਸੀਲੇ

ਨਸਲ, ਰੰਗ, ਮੂਲ ਰਾਸ਼ਟਰ, ਲਿੰਗ, ਉਮਰ ਅਤੇ ਵਿਕਲਾਂਗਤਾ ਅਧਾਰਿਤ ਭੇਦ-ਭਾਵ; ਜ਼ਮੀਰ ਅਤੇ ਧਾਰਮਿਕ ਆਜ਼ਾਦੀ; ਅਤੇ ਸਿਹਤ ਸਬੰਧੀ ਜਾਣਕਾਰੀ, ਨਿੱਜਤਾ ਕਾਨੂੰਨਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ: https://www.hhs.gov/ocr/index.html ‘ਤੇ ਜਾਓ।

ਕਿਰਪਾ ਕਰਕੇ ਨੋਟ ਕਰੋ, ਇਹ ਵਸੀਲਾ ਕਾਨੂੰਨ ਦੇ ਪ੍ਰਭਾਵ ਅਤੇ ਲਾਗੂ ਹੋਣ ਨੂੰ ਨਹੀਂ ਦਰਸਾਉਂਦਾ। ਇਸ ਕਿਤਾਬਚੇ ਵਿੱਚ ਦਰਜ ਐੱਚਐੱਚਐੱਸ ਦਾ ਲਾਗੂ ਬਾਬ 6, 1557 ਅਤੇ ਹੋਰ ਕਾਨੂੰਨ, ਉਨ੍ਹਾਂ ਕਾਨੂੰਨਾਂ ਅਤੇ ਲਾਗੂ ਵਿਧਾਨਾ ਦਾ ਅੰਗ ਹਨ।


Endnotes

1  42 ਯੂ.ਐੱਸ.ਸੀ. § 2000d et seq., 45 ਸੀ.ਐੱਫ.ਆਰ ਭਾਗ 80 ਅਧੀਨ ਲਾਗੂ।

2  42 ਯੂ.ਐੱਸ.ਸੀ. § 18116 seq., 45 ਸੀ.ਐੱਫ.ਆਰ ਭਾਗ 92.ਏ ਅਧੀਨ ਲਾਗੂ। 

Content created by Office for Civil Rights (OCR)
Content last reviewed November 22, 2024
Back to top

Subscribe to Email Updates

Receive the latest updates from the Secretary and Press Releases.

Subscribe
  • Contact HHS
  • Careers
  • HHS FAQs
  • Nondiscrimination Notice
  • Press Room
  • HHS Archive
  • Accessibility Statement
  • Privacy Policy
  • Budget/Performance
  • Inspector General
  • Web Site Disclaimers
  • EEO/No Fear Act
  • FOIA
  • The White House
  • USA.gov
  • Vulnerability Disclosure Policy
HHS Logo

HHS Headquarters

200 Independence Avenue, S.W.
Washington, D.C. 20201
Toll Free Call Center: 1-877-696-6775​

Follow HHS

Follow Secretary Kennedy